<p style='margin:0px; text-align:center; font-size:16pt; font-weight:bold;'> You need Adobe Flash Player to see this video<br><br> <a href='http://www.macromedia.com/go/getflashplayer' style='text-align:center; font-size:16pt; font-weight:bold;'> Get the Flash Player</a></p>
Search in Videos, Members, Events, Audio Files, Photos and Blogs 검색

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org


나의 기도

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |더 보기

기도에 동참하세요

Community ads

My Blog

«뒤로

Bible Study in Punjabi (1) Acts 1:1-7

Mar 22, 2016

658 조회
     (0 평가)

ਪਾਠ 1 ਰਸੂਲਾਂ ਦੇ ਕਰਤੱਬ 1:1-7

ਜੋ ਭੀ ਤੁਸੀਂ ਪੁਛਦੇ ਹੋ ਜਰੂਰੀ ਨਹੀਂ ਕਿ ਤੁਹਾਨੂ ਉਸਦੀ ਲੋੜ ਹੋਵੇ


ਯਿਸ਼ੁ ਨੇ ਆਪਣੇ ਚੇਲਿਆਂ ਨਾਲ ਬਹੁਤ ਲੰਬਾ ਸਮਾ ਬਿਤਾਇਆ ਪਰ ਪ੍ਰਮੇਸ਼ਵਰ ਦੇ ਨਾਲ ਰਹ ਕੇ ਭੀ ਚੇਲੇ ਯਿਸ਼ੁ ਦੇ ਧਰਤੀ ਉੱਤੇ ਆਉਣ ਦੇ ਮਕਸਦ ਨੂੰ ਨਹੀਂ ਸਮਝ ਸਕੇ। ਉਹਨਾ ਨੂ ਯਿਸ਼ੁ ਦੇ ਧਰਤੀ ਉੱਤੇ ਜੀਵਨ ਵਾਰੇ, ਉਸਦੇ ਮਕਸਦ ਵਾਰੇ, ਉਸਦੀ ਸਲੀਵ ਉੱਤੇ ਮਿਰਤੁ ਵਾਰੇ, ਮੁਰਦਿਆਂ ਵਿਚੋਂ ਜੀ ਉਠਣ ਵਾਰੇ, ਉਸਦੇ ਸੁਰਗੀ ਰਾਜ ਵਾਰੇ ਅਤੇ ਉਸਦੇ ਸਦਾ ਦੇ ਜੀਵਨ ਵਾਰੇ ਰਸੂਲ ਕਦੀ ਭੀ ਸਮਝ ਨਹੀਂ ਸਕੇ।

ਚੇਲਿਆਂ ਵਲੋਂ ਉਸ ਕੋਲੋਂ ਪੁਛਿਆ ਗਿਆ ਪ੍ਰਸ਼੍ਨ ਕਿ ਕੀ ਉਸ ਵੇਲੇ ਪ੍ਰਮੇਸ਼ਵਰ ਇਸਰਾਇਲ ਦਾ ਰਾਜ ਸਥਾਪਿਤ ਕਰਨ ਦੇ ਲਈ ਆਇਆ ਸੀ ਉਹਨਾ ਦੀ ਨਾਸਮਝੀ ਨੂ ਖੋਲ ਕੇ ਬਿਆਨ ਕਰਦਾ ਹੈ।

ਉਹਨਾ ਦਾ ਯਿਸ਼ੁ ਦੇ ਸੰਗ ਰਹਿਣਾ ਭੀ ਉਹਨਾ ਲਈ ਯਿਸ਼ੁ ਦੇ ਧਰਤੀ ਉੱਤੇ ਆਉਣ ਦਾ ਮਕਸਦ ਸਮਝ ਲੈਣ ਵਿਚ ਉਹਨਾ ਨੂੰ ਸਹਾਈ ਨਹੀਂ ਹੋਇਆ ਸੀ। ਉਹ ਯਿਸ਼ੁ ਦੇ ਧਰਤੀ ਉੱਤੇ ਜੀਵਨ ਨੂੰ ਆਪਣੇ ਤਰੀਕੇ ਨਾਲ ਹੀ ਸਮਝਣ ਦੇ ਯਤਨ ਕਰ ਰਹੇ ਸਨ।

ਉਹ ਪੁਰਾਣੇ ਨਿਯਮ ਦੇ ਵਚਨ ਦੀਆਂ ਭਵਿਖ ਵਾਣੀਆਂ ਸਮਝਣ ਵਿਚ ਪੂਰੀ ਤਰਾਂ ਅਸਮਰਥ ਸਨ।

ਯਿਸ਼ੁ ਵਲੋਂ ਬੋਲਿਆ ਹੋਇਆ ਹਰ ਸ਼ਬਦ ਉਹਨਾ ਨੂੰ ਇਸਰਾਇਲ ਵਿਚ ਯਿਸ਼ੁ ਦੇ ਰਾਜ ਕਾਇਮ ਕਰਨ ਦਾ ਸੁਨੇਹਾ ਹੀ ਦੇ ਰਿਹਾ ਸੀ।

ਮੈਨੂ ਭੀ ਕਦੀ ਕਦੀ ਲਗਦਾ ਹੈ ਕਿ ਮੇਰੀ ਨਾਸਮਝੀ ਯਿਸ਼ੁ ਨੂ ਅਕਸਰ ਦੁਖੀ ਕਰ ਦਿੰਦੀ ਹੋਵੇਗੀ ਜਦੋਂ ਮੈਂ ਪਵਿੱਤਰ ਵਚਨ ਨੂ ਆਪਣੀ ਸਮਝ ਅਨੁਸਾਰ ਤਰਜੁਮਾ ਕਰ ਲੈਂਦਾ ਹਾਂ ਅਤੇ ਖੁਦ ਨੂ ਵਿਦਵਾਨ ਬਣਾ ਲੈਂਦਾ ਹਾਂ। 

ਮੇਰੀ ਸੋਚ ਕਿ "ਯਿਸ਼ੁ ਦੇ ਹਰ ਵਚਨ ਦਾ ਸਮਝ ਲੈਣਾ ਮੈਨੂ ਜਰੂਰੀ ਨਹੀਂ" ਮੇਰੀ ਗਲਤ ਸੋਚ ਹੈ ਅਤੇ ਮੈਨੂ ਪ੍ਰਮੇਸ਼ਵਰ ਦੇ ਚਾਨਣ ਤੋਂ ਨਿਰਸਤ ਕਰਦੀ ਹੈ ਅਤੇ ਮੈਂ ਪੰਨੇ ਪਲਟ ਕੇ ਅੱਗੇ ਨਿਕਲ ਜਾਣਾ ਚੁਣ ਲੈਂਦਾ ਹਾਂ।

ਮੈਂ ਵਚਨਾ ਨੂੰ ਬਾਈਬਲ ਵਿਚ ਰੰਗਦਾਰ ਕਰ ਲੈਣਾ ਹੀ ਆਪਣੇ ਵਾਸਤੇ ਬਹੁਤ ਹੈ ਸਮਝ ਕੇ ਅੱਗੇ ਨਿਕਲ ਜਾਂਦਾ ਹਾਂ।

ਜਦੋਂ ਤੁਸੀਂ ਵਚਨਾ ਦਾ ਅਰਥ ਨਾ ਸਮਝ ਸਕੋ ਤਾਂ ਜਰੁਰ ਆਪਣੇ ਪਾਸਟਰ ਤੋਂ ਪੁਛੋ ਅਤੇ ਕਦੀ ਭੀ ਆਪਣੀ ਸਮਝ ਉੱਤੇ ਨਿਰਭਰ ਨਾ ਹੋਵੋ ਅਤੇ ਕਦੀ ਨਾ ਸੋਚੋ ਕਿ ਉਹਨਾ ਨੂੰ ਸਮਝ ਲੈਣ ਦੀ ਤੁਹਾਨੂ ਲੋੜ ਨਹੀਂ। ਆਪਣੀ ਇਸ ਗਲਤ ਸੋਚ ਨਾਲ ਅਸੀਂ ਪ੍ਰਮੇਸ਼ਵਰ ਦੇ ਵਚਨਾ ਦੇ ਚਾਨਣ ਤੋਂ ਦੂਰ ਰਹ ਕੇ ਅੰਧੇਰੇ ਵਿਚ ਹੀ ਆਪਣੀ ਸਮਝ ਨਾਲ ਉਹਨਾ ਦਾ ਗਲਤ ਅਰਥ ਕਢ ਲੈਂਦੇ ਹਾਂ।

ਅਸੀਂ ਯਿਸ਼ੁ ਦੇ ਜੀਵਨ ਅਤੇ ਮਿਸ਼ਨ ਨੂੰ ਸਮਝੇ ਬਿਨਾ ਹੀ ਮਸੀਹੀ ਬਣ ਬੈਠਦੇ ਹਾਂ ਅਤੇ ਖੁਦ ਨੂੰ ਉਸ ਦਿਨ ਦੇ ਲਈ ਤਿਆਰ ਕਰ ਬੈਠਦੇ ਹਾਂ ਜਦੋ ਯਿਸ਼ੁ ਸਾਨੂੰ ਆਖ ਦੇਵੇ "ਮੈਂ ਤੁਹਾਨੂ ਨਹੀਂ ਜਾਣਦਾ"।

ਪਵਿੱਤਰ ਵਚਨ ਅਥਾਹ ਗਹਿਰਾ ਸਮੁੰਦਰ ਹੈ ਅਤੇ ਕਦੀ ਭੀ ਤੁਹਾਨੂ ਖੁਦ ਸਮਝ ਲੈਣ ਦਾ ਸਮਰਥ ਨਹੀਂ ਬਖਸ਼ਦਾ।

ਇਹ ਇਹੋ ਜਿਹਾ ਮੰਤਰ ਜਾਂ ਪਾਠ ਨਹੀਂ ਜਿਸਨੂ ਤੁਸੀਂ ਅਖਾਂ ਬੰਦ ਕਰਕੇ ਸੁਣਦੇ ਰਹੋ ਅਤੇ ਮਥਾ ਟੇਕ ਕੇ ਸੋਚ ਬੈਠੋ ਕਿ ਤੁਹਾਡਾ ਜੀਵਨ ਤਾਂ ਸਫਲ ਹੋ ਗਿਆ ਹੈ।

ਪਵਿੱਤਰ ਬਾਈਬਲ ਵਿਸ਼ਵਾਸੀਆਂ ਦੇ ਪ੍ਰਮੇਸ਼ਵਰ ਨਾਲ ਨਿਜੀ ਰਿਸ਼ਤੇ ਦੀ ਸਾਂਝ ਦੇ ਲਈ ਹੈ। ਇਹ ਲਾੜੇ ਦੇ ਲਾੜੀ ਨਾਲ ਨਿਜੀ ਰਿਸ਼ਤੇ ਨੂੰ ਜੋੜਨ ਲਈ ਹੈ ਤਾਂ ਕਿ ਲਾੜੀ ਆਪਣੇ ਲਾੜੇ ਦੇ ਘਰ ਵਿਚ ਆਪਣੇ ਲਾੜੇ ਨਾਲ ਸਦਾ ਦਾ ਜੀਵਨ ਜੀਵੇ। 

ਪ੍ਰਮੇਸ਼ਵਰ ਨਾਲ ਵਿਸ਼ਵਾਸੀ ਦਾ ਨਿਜੀ ਰਿਸ਼ਤਾ ਹੀ ਵਿਸ਼ਵਾਸੀ ਨੂ ਰੂਹਾਨੀ ਜਨਮ ਦਿੰਦਾ ਹੈ ਅਤੇ ਉਸਤੋਂ ਬਿਨਾ ਅਸੀਂ ਮੌਤ ਦੀ ਪਕੜ ਤੋਂ ਬਾਹਰ ਨਹੀਂ ਆ ਸਕਦੇ।

ਇਹ ਜਾਣ ਲੈਣ ਦੀ ਲੋੜ ਹੈ ਕਿ "ਰਾਹ ਸਚਾਈ ਅਤੇ ਜੀਵਨ ਯਿਸ਼ੁ ਹੀ ਹੈ ਅਤੇ ਉਸਤੋਂ ਬਿਨਾ ਕੋਈ ਭੀ ਪਿਤਾ ਲੋਕ ਨਹੀਂ ਜਾਂਦਾ।

ਪਰਖ ਕਰੋ:

  1. ਕੀ ਤੁਸੀਂ ਪ੍ਰਮੇਸ਼ਵਰ ਦੇ ਵਚਨ ਦੇ ਬੀਜ ਲਈ ਆਪਣੇ ਮਨ ਦੀ ਮਿੱਟੀ ਨੂੰ ਤਿਆਰ ਕਰ ਲਿਆ ਹੈ?
  2. ਕੀ ਤੁਸੀਂ ਪਵਿੱਤਰ ਵਚਨ ਦੇ ਬੀਜ ਨੂੰ ਆਪਣੇ ਦਿਲ ਦੇ ਨਿਘ ਵਿਚ ਸਮੇਟਣਾ ਚਾਹੁੰਦੇ ਹੋ?
  3. ਕੀ ਤੁਸੀਂ ਚਾਹੁੰਦੇ ਹੋ ਕਿ ਪਵਿੱਤਰ ਵਚਨ ਦਾ ਬੀਜ ਤੁਹਾਡੇ ਦਿਲਾਂ ਅੰਦਰ ਪੁੰਗਰੇ ਅਤੇ ਇੱਕ ਬੜਾ ਪੇੜ ਬਣ ਸਕੇ ਅਤੇ ਸੌ ਗੁਣਾ ਫਲ ਲਿਆਵੇ?
  4. ਅੱਜ ਦਾ ਤੁਹਾਡੇ ਜੀਵਨ ਦਾ ਪ੍ਰਮੇਸ਼ਵਰ ਵਲ ਪਹਿਲਾ ਕਦਮ ਤੁਹਾਨੂ ਅਤੇ ਤੁਹਾਡੇ ਪਰਿਵਾਰ ਨੂੰ ਪ੍ਰਮੇਸ਼ਵਰ ਦੀ ਅਨਮੋਲ ਸੁਗਾਤ ਅਰਥਾਤ ਅਨੰਤ ਕਾਲ ਦਾ ਜੀਵਨ ਬਖਸ਼ੇਗਾ ਜਿਸ ਲਈ ਮੇਰੀਆਂ ਦੁਆਵਾਂ ਸਦਾ ਤੁਹਾਡੇ ਨਾਲ ਹਨ। 

ਯਿਸ਼ੁ ਰਾਜੇ ਦੀ ਜੈ ਹੋਵੇ ਅਮੀਨ 

Sadhu Yeshudas

www.punjabichristianfellowship .org